ਮੰਡੀ (ਅਰਥਸ਼ਾਸਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Singhkamalpreet (ਗੱਲ-ਬਾਤ | ਯੋਗਦਾਨ) ਦੁਆਰਾ ਕੀਤਾ ਗਿਆ 15:33, 9 ਮਾਰਚ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਟੋਕੀਓ ਦੀ ਮੱਛੀ ਮੰਡੀ
Wet market in Singapore

ਮੰਡੀ ਇੱਕ ਵਾਤਾਵਰਨ ਹੈ ਜਿਸ ਵਿੱਚ ਵੱਖੋ-ਵੱਖ ਗੁੱਟ ਆਪਸ ਵਿੱਚ ਆਦਾਨ ਪ੍ਰਦਾਨ ਕਰਦੇ ਹਨ। ਵਸਤਾਂ ਜਾਂ ਸੇਵਾਵਾਂ ਦਾ ਇਹ ਆਦਾਨ-ਪ੍ਰਦਾਨ ਬਾਰਟਰ ਪ੍ਰਣਾਲੀ(Barter System) ਦੇ ਰੂਪ ਵਿੱਚ ਹੋ ਸਕਦਾ ਹੈ ਪਰ ਆਧੁਨਿਕ ਯੁੱਗ ਵਿੱਚ ਵਿਕਰੇਤਾ ਆਪਣੀਆਂ ਵਸਤਾਂ ਜਾਂ ਸੇਵਾਵਾਂ ਖਰੀਦਾਰ ਤੋਂ ਪੈਸੇ ਦੇ ਬਦਲੇ ਦਿੰਦੇ ਹਨ। ਇਸ ਤਰ੍ਹਾਂ ਮੰਡੀ ਦਾ ਵਪਾਰ ਨਾਲ ਸਿੱਧਾ ਸਬੰਧ ਹੈ।

ਮੰਡੀ ਦੀਆਂ ਕਿਸਮਾਂ[ਸੋਧੋ]

ਭੌਤਿਕ ਮੰਡੀ[ਸੋਧੋ]

ਇਹ ਉਹ ਮੰਡੀਆਂ ਹਨ ਜੋ ਕਿਸੇ ਖਾਸ ਜਗ੍ਹਾ ਉੱਤੇ ਹੋਣ ਅਤੇ ਵਪਾਰ ਦੇ ਲਈ ਉਸ ਸਥਾਨ ਉੱਤੇ ਦੋਨਾਂ ਧਿਰਾਂ ਦਾ ਹੋਣਾ ਲਾਜਮੀ ਹੁੰਦਾ ਹੈ। ਉਦਾਹਰਨ ਵਜੋਂ ਸ਼ਾਪਿੰਗ ਮਾਲ, ਕਿਸਾਨਾਂ ਦੀ ਮੰਡੀ, ਸ਼ਹਿਰਾਂ ਵਿੱਚ ਖਾਸ ਬਜ਼ਾਰ ਆਦਿ।

ਇੰਟਰਨੈੱਟ ਮੰਡੀ[ਸੋਧੋ]

ਪਿਛਲੇ ਕੁਝ ਸਾਲਾਂ ਤੋਂ ਇਸ ਮੰਡੀ ਨੇ ਬਹੁਤ ਵਿਕਾਸ ਕੀਤਾ ਹੈ। ਇਸ ਵਿੱਚ ਦੋਨੋਂ ਧਿਰਾਂ ਦੁਨੀਆਂ ਵਿੱਚ ਕਿਤੇ ਵੀ ਹੋਣ ਦੇ ਬਾਵਜੂਦ ਵੀ ਵਪਾਰ ਕਰ ਲੈਂਦੀਆਂ ਹਨ। ਉਦਾਹਰਨ ਵਜੋਂ eBay.com, OLX.in ਆਦਿ।

ਸ਼ੇਅਰ ਬਜ਼ਾਰ[ਸੋਧੋ]

ਇਸ ਪ੍ਰਕਾਰ ਦੀ ਮੰਡੀ ਵਿੱਚ ਕਿਸੇ ਖਾਸ ਵਸਤੂ ਦੀ ਖਰੀਦੋ ਫਰੋਖਤ ਨਹੀਂ ਹੁੰਦੀ ਸਗੋਂ ਸ਼ੇਅਰ ਹੀ ਵੇਚੇ ਖਰੀਦੇ ਜਾਂਦੇ ਹਨ। ਨਿਊ-ਯਾਰਕ ਸਟਾਕ ਐਕਸਚੇਂਜ, ਲੰਡਨ ਸਟਾਕ ਐਕਸਚੇਂਜ, ਟਰਾਂਟੋ ਸਟਾਕ ਐਕਸਚੇਂਜ ਆਦਿ ਦੁਨੀਆਂ ਦੇ ਪ੍ਰਸਿੱਧ ਸਟਾਕ ਬਜ਼ਾਰ ਹਨ।

ਗੈਰ-ਕਾਨੂੰਨੀ ਮੰਡੀ[ਸੋਧੋ]

ਗੈਰ-ਕਾਨੂੰਨੀ ਨਸ਼ੀਲੀਆਂ ਵਸਤੂਆਂ, ਹਥਿਆਰਾਂ ਅਤੇ ਕਾਪੀਰਾਇਟ ਹੋਈਆਂ ਵਸਤੂਆਂ ਦੇ ਵਪਾਰ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਾਰ ਦੀ ਮੰਡੀ ਨੂੰ ਗੈਰ-ਕਾਨੂੰਨੀ ਮੰਡੀ ਕਿਹਾ ਜਾ ਸਕਦਾ ਹੈ।